19th
January
ਸਰਕਾਰੀ ਮੁਲਾਜ਼ਮ ਆਪਣੀ ਤਨਖਾਹ ਦਾ 20ਵਾਂ ਹਿੱਸਾ ਸਮਾਜ ਲਈ ਦੇਣ
ਰਾਸ਼ਟਰ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ 18 ਮਾਰਚ 1956 ਨੂੰ ਆਗਰਾ ’ਚ ਇਤਿਹਾਸਕ ਭਾਸ਼ਣ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਦਲਿਤ ਬਹੁਜਨ ਸਮਾਜ ਨਾਲ ਸਬੰਧਤ ਸਰਕਾਰੀ ਮੁਲਾਜ਼ਮਾਂ ਦੇ ਨਾਂ ਮਹੱਤਵਪੂਰਨ ਸੰਦੇਸ਼ ਦਿੱਤਾ ਸੀ। ਆਪਣੇ ਭਾਸ਼ਣ ’ਚ ਉਨ੍ਹਾਂ ਕਿਹਾ ਸੀ :-
ਸਾਡੇ ਸਮਾਜ ਦੀ ਸਿੱਖਿਆ ’ਚ ਕੁਝ ਤਰੱਕੀ ਹੋਈ ਹੈ। ਸਿੱਖਿਆ ਪ੍ਰਾਪਤ ਕਰਕੇ ਕੁਝ ਲੋਕ ਉੱਚ ਅਹੁਦਿਆਂ ’ਤੇ ਪਹੁੰਚ ਗਏ ਹਨ, ਪਰ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਮੀਦ ਕਰ ਰਿਹਾ ਸੀ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਸਮਾਜ ਦੀ ਸੇਵਾ ਕਰਨਗੇ, ਪਰ ਮੈਂ ਦੇਖ ਰਿਹਾ ਹਾਂ ਕਿ ਛੋਟੇ ਅਤੇ ਵੱਡੇ ਕਲਰਕਾਂ ਦੀ ਇੱਕ ਭੀੜ ਇਕੱਠੀ ਹੋ ਗਈ ਹੈ, ਜੋ ਕਿ ਆਪਣੇ ਢਿੱਡ ਭਰਨ ਵਿੱਚ ਲੱਗੀ ਹੋਈ ਹੈ।
ਮੇਰੀ ਅਪੀਲ ਹੈ ਕਿ ਜਿਹੜੇ ਲੋਕ ਸਰਕਾਰੀ ਸੇਵਾਵਾਂ ਵਿੱਚ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਤਨਖਾਹ ਦਾ 20ਵਾਂ ਹਿੱਸਾ ਸਮਾਜ ਸੇਵਾ ਦੇ ਕੰਮ ਲਈ ਦੇਣ। ਤਾਂ ਹੀ ਸਾਰਾ ਸਮਾਜ ਤਰੱਕੀ ਕਰ ਸਕੇਗਾ, ਨਹੀਂ ਤਾਂ ਸਿਰਫ ਕੁਝ ਲੋਕਾਂ ਦਾ ਹੀ ਸੁਧਾਰ ਹੁੰਦਾ ਰਹੇਗਾ।