Punjab

ਕਿਸਾਨਾਂ ਨੇ ਭਾਜਪਾ ਆਗੂ ਤੀਕਸ਼ਨ ਸੂਦ ਦੇ ਘਰ ’ਚ ਸੁੱਟਿਆ ਗੋਹਾ


Updated On: 2021-01-01 10:40:06 ਕਿਸਾਨਾਂ ਨੇ ਭਾਜਪਾ ਆਗੂ ਤੀਕਸ਼ਨ ਸੂਦ ਦੇ ਘਰ ’ਚ ਸੁੱਟਿਆ ਗੋਹਾ

ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਕੁਝ ਕਿਸਾਨਾਂ ਨੇ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਦੇ ਘਰ ’ਚ ਗੋਹੇ ਦਾ ਢੇਰ ਲਗਾ ਦਿੱਤਾ। ਇਸ ’ਤੇ ਭਾਜਪਾ ਆਗੂ ਤੀਕਸ਼ਨ ਸੂਦ ਭੜਕ ਗਏ। 

ਦੱਸਿਆ ਜਾਂਦਾ ਹੈ ਕਿ ਬੀਤੇ ਦਿਨÄ ਭਾਜਪਾ ਆਗੂ ਵੱਲੋਂ ਦਿੱਲੀ ਅੰਦੋਲਨ ਬਾਰੇ ਦਿੱਤੇ ਗਏ ਬਿਆਨ ਤੋਂ ਕਿਸਾਨ ਨਾਰਾਜ਼ ਸਨ। ਖਬਰਾਂ ਮੁਤਾਬਕ ਤੀਕਸ਼ਨ ਸੂਦ ਨੇ ਕਿਹਾ ਸੀ ਕਿ ਸੰਘਰਸ਼ ’ਚੋਂ ਜਿਹੜੇ ਵੀ ਲੋਕ ਦਿੱਲੀ ਬਾਰਡਰ ’ਤੇ ਜਾ ਰਹੇ ਹਨ, ਉਹ ਪਿਕਨਿਕ ਮਨਾ ਰਹੇ ਹਨ।

ਇਸ ਬਿਆਨ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ। ਇਸਦੇ ਵਿਰੋਧ ’ਚ ਕੁਝ ਕਿਸਾਨ ਟ੍ਰਾਲੀ ’ਚ ਗੋਹਾ ਭਰ ਕੇ ਅੱਜ ਹੁਸ਼ਿਆਰਪੁਰ ਵਿਖੇ ਤੀਕਸ਼ਨ ਸੂਦ ਦੇ ਘਰ ’ਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਭਾਜਪਾ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਤੀਕਸ਼ਨ ਸੂਦ ਦੇ ਘਰ ਅੰਦਰ ਗੋਹੇ ਦਾ ਢੇਰ ਲਗਾ ਦਿੱਤਾ।

ਉਸ ਸਮੇਂ ਭਾਜਪਾ ਆਗੂ ਤੀਕਸ਼ਨ ਸੂਦ ਘਰ ’ਚ ਹੀ ਮੌਜ਼ੂਦ ਸਨ। ਗੋਹੇ ਦਾ ਢੇਰ ਦੇਖ ਕੇ ਉਹ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਭੜਕ ਗਏ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ ਤੇ ਪੁਲਸ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ।

Comments

Leave a Reply


Advertisement