2-4 ਮਿੰਟ ਦੀ ਸਟ੍ਰੈਚਿੰਗ ਤੁਹਾਡੇ ਮਸਲਸ ਨੂੰ ਬਣਾਉਂਦੀ ਹੈ ਸਿਹਤਮੰਦ
Updated On: 2020-04-17 06:55:47
ਜੇਕਰ ਤੁਸੀਂ ਲਗਾਤਾਰ ਇੱਕ ਹੀ ਪੋਜ਼ੀਸ਼ਨ 'ਚ ਬੈਠੇ ਰਹਿੰਦੇ ਹੋ ਜਾਂ ਕੰਮ ਕਰਦੇ ਰਹਿੰਦੇ ਹੋ ਤਾਂ ਤੁਹਾਡਾ ਸਰੀਰ ਤੇ ਦਿਮਾਗ ਦੋਵੇਂ ਹੀ ਥੱਕ ਜਾਂਦੇ ਹਨ। ਇਸ ਤੋਂ ਬਾਅਦ ਜੇਕਰ ਤੁਸੀਂ ਉੱਠ ਕੇ ਸਟ੍ਰੈਚਿੰਗ ਕਰਦੇ ਹੋ ਤਾਂ ਬਹੁਤ ਆਰਾਮ ਮਿਲਦਾ ਹੈ। ਸਟ੍ਰੈਚਿੰਗ ਇੱਕ ਤਰ੍ਹਾਂ ਦੀ ਸਰੀਰਕ ਕਸਰਤ ਹੈ, ਜਿਸਦੇ ਲਈ ਤੁਹਾਨੂੰ ਨਾ ਤਾਂ ਜਿਮ ਜਾਣ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਜਗ੍ਹਾ ਘੇਰਨ ਦੀ ਲੋੜ ਪੈਂਦੀ ਹੈ। ਤੁਸੀਂ ਇੱਕ ਹੀ ਜਗ੍ਹਾ 'ਤੇ ਖੜੇ-ਖੜੇ ਜਾਂ ਬੈਠੇ ਹੋਏ ਆਰਾਮ ਨਾਲ ਸਟ੍ਰੈਚਿੰਗ ਕਰ ਸਕਦੇ ਹੋ।
ਫਿਟਨੈੱਸ ਐਕਸਪਰਟਸ ਦੀ ਮੰਨੀਏ ਤਾਂ ਵਰਕਆਊਟ ਤੋਂ ਪਹਿਲਾਂ ਅਤੇ ਕਿਸੇ ਵੀ ਹਾਈ ਇੰਟੈਂਸਿਟੀ ਐਕਟੀਵਿਟੀ ਤੋਂ ਪਹਿਲਾਂ ਸਟ੍ਰੈਚਿੰਗ ਕਰਨਾ ਬਹੁਤ ਜ਼ਰੂਰੀ ਹੈ। ਇਹ ਸਟ੍ਰੈਚਿੰਗ ਤੁਹਾਡੀਆਂ ਨਸਾਂ 'ਚ ਖੂਨ ਦਾ ਸੰਚਾਰ ਵਧਾਉਂਦੀ ਹੈ ਅਤੇ ਤਣਾਅਮੁਕਤ ਬਣਾਉਂਦੀ ਹੈ।
ਲਗਾਤਾਰ ਇੱਕ ਹੀ ਪੋਜ਼ੀਸ਼ਨ 'ਚ ਬੈਠਣ, ਕੰਮ ਕਰਨ ਜਾਂ ਕਸਰਤ ਕਰਨ ਨਾਲ ਮਸਲਸ 'ਚ ਤਣਾਅ ਆ ਜਾਂਦਾ ਹੈ ਅਤੇ ਬਲੱਡ ਸਰਕੂਲੇਸ਼ਨ ਧੀਮਾ ਹੋ ਜਾਂਦਾ ਹੈ।
ਸਟ੍ਰੈਚਿੰਗ ਰਾਹੀਂ ਮਸਲਸ ਦੇ ਇਸ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਦਿਨ 'ਚ ਕਈ ਵਾਰ 2-4 ਮਿੰਟ ਦੀ ਵੀ ਸਟ੍ਰੈਚਿੰਗ ਜੇਕਰ ਤੁਸੀਂ ਕਰ ਲਓ ਤਾਂ ਇਸ ਨਾਲ ਤੁਹਾਡੇ ਮਸਲਸ ਸਿਹਤਮੰਦ ਰਹਿੰਦੇ ਹਨ। ਜੇਕਰ ਤੁਸੀਂ ਵਰਕਆਊਟ ਕਰਦੇ ਹੋ ਜਾਂ ਕਿਸੇ ਸਪੋਰਟਸ ਨਾਲ ਜੁੜੇ ਹੋ ਤਾਂ ਸਟ੍ਰੈਚਿੰਗ ਕਰਕੇ ਤੁਹਾਨੂੰ ਖੇਡ ਜਾਂ ਵਰਕਆਊਟ ਦੌਰਾਨ ਸੱਟ ਦਾ ਖਤਰਾ ਘੱਟ ਰਹਿੰਦਾ ਹੈ।
ਆਮ ਤੌਰ 'ਤੇ ਥੱਕਣ ਤੋਂ ਬਾਅਦ ਜਦੋਂ ਤੁਸੀਂ ਆਪਣੇ ਸਰੀਰ ਨੂੰ ਸਟ੍ਰੈੱਚ ਕਰਦੇ ਹੋ ਤਾਂ ਆਮ ਤਰੀਕੇ ਨਾਲ ਕਰਦੇ ਹੋ। ਪਰ ਜੇਕਰ ਇਸੇ ਸਟ੍ਰੈਚਿੰਗ ਦੌਰਾਨ ਆਪਣੀ ਸਾਹ ਲੈਣ ਦੀ ਪ੍ਰਕਿਰਿਆ 'ਚ ਥੋੜਾ ਬਦਲਾਅ ਕਰ ਲਓ ਤਾਂ ਤੁਹਾਨੂੰ ਇਸਦਾ ਲਾਭ ਕਈ ਗੁਣਾ ਜ਼ਿਆਦਾ ਮਿਲੇਗਾ।
ਜਿਵੇਂ ਸਰੀਰ ਨੂੰ ਸਟ੍ਰੈਚ ਕਰਦੇ ਸਮੇਂ ਲੰਮਾ ਸਾਹ ਲਓ ਅਤੇ ਫਿਰ ਹੌਲੀ-ਹੌਲੀ ਛੱਡੋ। ਇਸ ਨਾਲ ਤੁਹਾਡੇ ਸਰੀਰ 'ਚ ਬਲੱਡ ਸਰਕੂਲੇਸ਼ਨ ਦੇ ਨਾਲ-ਨਾਲ ਆਕਸੀਜ਼ਨ ਦਾ ਲੈਵਲ ਵੀ ਵਧੇਗਾ। ਖੂਨ 'ਚ ਆਕਸੀਜ਼ਨ ਦੀ ਮਾਤਰਾ ਵਧਣ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ।
Leave a Reply