ਕੋਰੋਨਾ ਦੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ 'ਮਿਊਜ਼ਿਕ ਥੈਰੇਪੀ'

ਕੋਰੋਨਾ ਤੋਂ ਪੀੜਤ ਲੜਕੀ ਦਾ 'ਕਾਲਾ ਚਸ਼ਮਾ' ਗੀਤ 'ਤੇ ਹਸਪਤਾਲ 'ਚ ਡਾਂਸ। ਹਸਪਤਾਲ 'ਚ ਲੜਕੀ ਨੇ ਕੀਤਾ ਡਾਂਸ, ਮਰੀਜ਼ਾਂ ਨੇ ਵਜਾਈਆਂ ਤਾੜੀਆਂ। ਇਹ ਵੀਡੀਓਮੱਧ ਪ੍ਰਦੇਸ਼ ਦੇ ਚਿਰਾਯੂ ਹਸਪਤਾਲ ਦੀ ਦੱਸੀ ਜਾ ਰਹੀ ਹੈ। ਕੋਰੋਨਾ ਮਰੀਜ਼ਾਂ ਨੂੰ ਪਾਜ਼ੀਟਿਵ ਰੱਖਣ ਲਈ ਡਾਕਟਰ 'ਮਿਊਜ਼ਿਕ ਥੈਰੇਪੀ' ਦੇ ਰਹੇ।

Watch

ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਦੇ ਮਾਮਲੇ 'ਚ ਪੱਛੜੀਆਂ ਸਰਕਾਰਾਂ

ਲਾਕਡਾਊਨ ਦੌਰਾਨ ਕੰਮਕਾਜ ਠੱਪ ਹੋ ਜਾਣ ਤੇ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਗਰੀਬ ਲੋਕਾਂ ਦੀ ਹਾਲਤ ਤਰਸਯੋਗ ਬਣੀ ਰਹੀ। ਇਸ ਦੌਰਾਨ ਉਹ ਢਿੱਡ ਭਰਨ ਲਈ ਸਰਕਾਰ ਤੋਂ ਰਾਹਤ ਦੀ ਉਮੀਦ ਲਗਾਈ ਬੈਠੇ ਰਹੇ ਹਨ। ਰਾਸ਼ਨ ਦੀ ਵੰਡ ਬਾਰੇ ਹੀ \'ਦ ਵਾਇਰ\' ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਤੇ ਦਿੱਲੀ ਸਮੇਤ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ \'ਚ ਪਿੱਛੇ ਰਹੀਆਂ ਹਨ। ਵੀਡੀਓ \'ਚ ਦੇਖੋ ਪੂਰੀ ਰਿਪੋਰਟ:-

Watch

ਲੋਕਾਂ ਨੂੰ ਚੰਗਾ ਸਿਹਤ ਸਿਸਟਮ ਦੇਣ 'ਚ ਫੇਲ੍ਹ ਰਹੀਆਂ ਸਰਕਾਰਾਂ

ਚੰਗੀ ਸਿਹਤ ਵਿਵਸਥਾ ਇਨਸਾਨੀ ਜ਼ਿੰਦਗੀ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ, ਪਰ ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਇੱਥੇ ਸਿਹਤ ਵਿਵਸਥਾ ਦੀ ਸਿਹਤ ਖੁਦ ਵਿਗੜੀ ਹੋਈ ਨਜ਼ਰ ਆਉਂਦੀ ਹੈ। ਉਂਜ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਦੀ ਬਦਹਾਲੀ ਪਹਿਲਾਂ ਤੋਂ ਹੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਪਰ ਕੋਰੋਨਾ ਮਹਾਮਾਰੀ ਦੇ ਸੰਕਟ ਨੇ ਇਸਦੀ ਪੂਰੀ ਤਸਵੀਰ ਸਾਹਮਣੇ ਲਿਆ ਦਿੱਤੀ ਹੈ।

ਸਰਕਾਰੀ ਹਸਪਤਾਲਾਂ 'ਚ ਐਨ-95 ਮਾਸਕ ਦੀ ਘਾਟ, ਮੈਡੀਕਲ ਸਟਾਫ ਨੂੰ ਪੀਪੀਈ ਕਿੱਟਾਂ ਨਾ ਉਪਲਬਧ ਹੋਣ ਤੇ ਸੈਨੀਟਾਈਜ਼ਰ ਦੀ ਕਮੀ ਵਰਗੀਆਂ ਕਈ ਸ਼ਿਕਾਇਤਾਂ ਬੀਤੇ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।

ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਕੋਰੋਨਾ ਤੋਂ ਪੀੜਤ ਮਰੀਜ਼ ਦੀ ਹਾਲਤ ਖਰਾਬ ਹੋਣ ਵੇਲੇ ਉਸਦੀ ਜਾਨ ਬਚਾਉਣ ਲਈ ਜਿਹੜਾ ਵੈਂਟੀਲੇਟਰ ਜੀਵਨ ਰੱਖਿਅਕ ਦੀ ਭੂਮਿਕਾ ਨਿਭਾਉਂਦਾ ਹੈ, ਉਸਦੀ ਸੂਬੇ 'ਚ ਭਾਰੀ ਘਾਟ ਹੈ।

Watch

ਕੋਰੋਨਾ ਦੇ ਮਰੀਜ਼ਾਂ ਦਾ ਭੰਗੜਾ

ਮੈਡੀਕਲ ਸਟਾਫ ਕੋਰੋਨਾ ਮਰੀਜ਼ਾਂ ਨੂੰ ਮੋਟੀਵੇਟ ਰੱਖਣ ਲਈ ਕੋਸ਼ਿਸ਼ਾਂ 'ਚ ਲੱਗਿਆ, ਜਲੰਧਰ ਸਿਵਲ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਤੋਂ ਪਵਾਇਆ ਭੰਗੜਾ, ਕੋਰੋਨਾ ਨਾਲ ਲੜਨ ਲਈ ਚੰਗੀ ਖੁਰਾਕ, ਚੰਗੀ ਨੀਂਦ ਦੇ ਨਾਲ-ਨਾਲ ਪਾਜ਼ੀਟਿਵ ਰਹਿਣਾ ਵੀ ਜ਼ਰੂਰੀ

Watch

ਪੈਸੇ ਵਾਲਿਆਂ ਲਈ ਬੱਸਾਂ, ਗਰੀਬਾਂ ਲਈ ਕੋਈ ਪ੍ਰਬੰਧ ਨਹੀਂ

ਯੂਪੀ ਸਰਕਾਰ ਵੱਲੋਂ ਕੋਟਾ (ਰਾਜਸਥਾਨ) 'ਚ ਪੜ੍ਹਨ ਵਾਲੇ ਆਰਥਿਕ ਪੱਖੋਂ ਮਜ਼ਬੂਤ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਲਿਆਉਣ ਲਈ ਬੱਸਾਂ ਭੇਜੀਆਂ ਗਈਆਂ, ਪਰ ਦੂਜੇ ਪਾਸੇ ਗਰੀਬ ਮਜ਼ਦੂਰਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਦੂਜੇ ਸੂਬਿਆਂ 'ਚ ਰੁਜ਼ਗਾਰ ਦੀ ਤਲਾਸ਼ ਗਏ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਆਉਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਨਾ ਹੋਣ ਕਰਕੇ ਸੈਂਕੜੇ ਕਿਲੋਮੀਟਰ ਪੈਦਲ ਚੱਲਣਾ ਪਿਆ।

Watch

इंसान कर रहा है इंसानियत का कत्ल

देश में मॉब लिंचिंग की घटनाएं आम हो चली हैं। सडक़ों पर बिना किसी खौफ के इंसानों के कत्ल हो रहे हैं। धर्म और जाति के नाम पर समाज में फैली नफरत इंसानों के हाथों इंसान का कत्ल करवा रही है। 

सोशल मीडिया पर किसी ना किसी दिन हिंसा की घटनाओं संबंधी वीडियो वायरल हो रहे हैं। ऐसी ही एक घटना का वीडियो इन दिनों सोशल मीडिया पर खूब शेयर किया जा रहा है, जिसमें एक व्यक्ति को जय श्रीराम के नारे लगाते हुए बेरहमी से पीट-पीट कर लहूलुहान कर दिया जाता है। हालांकि यह घटना कहां और कब हुई, इसके बारे में स्थिति स्पष्ट नहीं है।

Watch

बसपा सांसद ने कह दी ऐसी बात कि भाजपा सांसद...

बसपा सांसद दानिश अली ने लोकसभा में चर्चा के दौरान मोदी सरकार पर ट्रिपल तलाक को लेकर हमला बोला। उन्होंने मोदी सरकार से कहा-महिलाओं के अधिकार दिलाने की बात आपने तो कभी की ही नहीं। ट्रिपल तलाक पर बसपा सांसद ने मोदी सरकार को पहले अपने घर को देख लेने की बात कह दी, जिस पर हंगामा हो गया।

Watch
 1 2 3 >  Last ›