01st
May
ਲੋਕਾਂ ਨੂੰ ਚੰਗਾ ਸਿਹਤ ਸਿਸਟਮ ਦੇਣ 'ਚ ਫੇਲ੍ਹ ਰਹੀਆਂ ਸਰਕਾਰਾਂ
ਚੰਗੀ ਸਿਹਤ ਵਿਵਸਥਾ ਇਨਸਾਨੀ ਜ਼ਿੰਦਗੀ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ, ਪਰ ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਇੱਥੇ ਸਿਹਤ ਵਿਵਸਥਾ ਦੀ ਸਿਹਤ ਖੁਦ ਵਿਗੜੀ ਹੋਈ ਨਜ਼ਰ ਆਉਂਦੀ ਹੈ। ਉਂਜ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਦੀ ਬਦਹਾਲੀ ਪਹਿਲਾਂ ਤੋਂ ਹੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਪਰ ਕੋਰੋਨਾ ਮਹਾਮਾਰੀ ਦੇ ਸੰਕਟ ਨੇ ਇਸਦੀ ਪੂਰੀ ਤਸਵੀਰ ਸਾਹਮਣੇ ਲਿਆ ਦਿੱਤੀ ਹੈ।
ਸਰਕਾਰੀ ਹਸਪਤਾਲਾਂ 'ਚ ਐਨ-95 ਮਾਸਕ ਦੀ ਘਾਟ, ਮੈਡੀਕਲ ਸਟਾਫ ਨੂੰ ਪੀਪੀਈ ਕਿੱਟਾਂ ਨਾ ਉਪਲਬਧ ਹੋਣ ਤੇ ਸੈਨੀਟਾਈਜ਼ਰ ਦੀ ਕਮੀ ਵਰਗੀਆਂ ਕਈ ਸ਼ਿਕਾਇਤਾਂ ਬੀਤੇ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।
ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਕੋਰੋਨਾ ਤੋਂ ਪੀੜਤ ਮਰੀਜ਼ ਦੀ ਹਾਲਤ ਖਰਾਬ ਹੋਣ ਵੇਲੇ ਉਸਦੀ ਜਾਨ ਬਚਾਉਣ ਲਈ ਜਿਹੜਾ ਵੈਂਟੀਲੇਟਰ ਜੀਵਨ ਰੱਖਿਅਕ ਦੀ ਭੂਮਿਕਾ ਨਿਭਾਉਂਦਾ ਹੈ, ਉਸਦੀ ਸੂਬੇ 'ਚ ਭਾਰੀ ਘਾਟ ਹੈ।