Latest News

ਫੇਸਬੁੱਕ ਤੋਂ ਭਾਰਤ ਸਰਕਾਰ ਨੇ ਮੰਗਿਆ ਯੂਜ਼ਰਸ ਦਾ ਡੇਟਾ, 57 ਫੀਸਦੀ ਅਪੀਲਾਂ ਸਵੀਕਾਰ

ਫੇਸਬੁੱਕ ਨੇ 12 ਮਈ ਨੂੰ ਟ੍ਰਾਂਸਪੇਰੇਂਸੀ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਸੰਸਥਾਨ ਸੋਸ਼ਲ ਮੀਡੀਆ ਦੇ ਯੂਜ਼ਰਸ ਡੇਟਾ ਤੱਕ ਜ਼ਿਆਦਾ ਪਹੁੰਚ ਬਣਾਉਣ 'ਚ ਲੱਗੇ ਹੋਏ ਹਨ। ਭਾਰਤ ਸਰਕਾਰ ਤੇ ਕਾਨੂੰਨ 'ਤੇ ਅਮਲ ਕਰਾਉਣ ਵਾਲੀਆਂ ਏਜੰਸੀਆਂ ਵੱਲੋਂ 2019 ਦੇ ਅਖੀਰਲੇ ਛੇ ਮਹੀਨੇ ਦੇ ਸਮੇਂ 'ਚ ਫੇਸਬੁੱਕ, ਇੰਸਟਾਗ੍ਰਾਮ ਤੇ ਵ੍ਹਾਟਸਐਪ ਤੋਂ ਯੂਜ਼ਰਸ ਡੇਟਾ ਹਾਸਲ ਕਰਨ ਲਈ ਅਪੀਲ ਦੀ ਗਿਣਤੀ ਵਧ ਗਈ।
 
ਰਿਪੋਰਟ ਮੁਤਾਬਕ ਫੇਸਬੁੱਕ ਨੂੰ ਜੁਲਾਈ ਤੋਂ ਦਸੰਬਰ 2019 ਦੇ ਵਿਚਕਾਰ 26,684 ਅਰਜ਼ੀਆਂ ਮਿਲੀਆਂ, ਜਦਕਿ ਉਸੇ ਸਾਲ ਜਨਵਰੀ ਤੋਂ ਜੂਨ ਵਿਚਕਾਰ 22,684 ਅਜਿਹੀਆਂ ਅਪੀਲਾਂ ਮਿਲੀਆਂ। ਫੇਸਬੁੱਕ ਵੱਲੋਂ ਭਾਰਤੀ ਅਧਿਕਾਰੀਆਂ ਨੂੰ 6 ਮਹੀਨੇ 'ਚ ਜਿੰਨੀਆਂ ਅਪੀਲਾਂ ਕੀਤੀਆਂ ਗਈਆਂ, ਉਨ੍ਹਾਂ 'ਚੋਂ 57 ਫੀਸਦੀ ਮਾਮਲਿਆਂ 'ਚ ਹੀ ਡੇਟਾ ਉਪਲਬਧ ਕਰਾਇਆ ਗਿਆ।
 
ਕੰਪਨੀ ਨੇ ਇੱਕ ਬਿਆਨ 'ਚ ਕਿਹਾ, ''ਫੇਸਬੁੱਕ ਡੇਟਾ ਲਈ ਸਰਕਾਰੀ ਅਪੀਲ 'ਤੇ ਲਾਗੂ ਕਾਨੂੰਨ ਤੇ ਆਪਣੀਆਂ ਸੇਵਾ ਸ਼ਰਤਾਂ ਦੇ ਮੁਤਾਬਕ ਜਵਾਬ ਦਿੱਤਾ ਗਿਆ ਹੈ। ਅਸੀਂ ਕੀਤੀ ਜਾਣ ਵਾਲੀ ਹਰ ਅਪੀਲ ਦੀ ਕਾਨੂੰਨ ਮੁਤਾਬਕ ਸਮੀਖਿਆ ਕਰਦੇ ਹਨ। ਸਾਨੂੰ ਜੇਕਰ ਅਪੀਲ ਸਪੱਸ਼ਟ ਨਹੀਂ ਲਗਦੀ ਹੈ ਤਾਂ ਉਸਨੂੰ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਹੋਰ ਸਫਾਈ ਮੰਗੀ ਜਾਂਦੀ ਹੈ।''
 
ਫੇਸਬੁੱਕ ਮੁਤਾਬਕ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ 26,698 ਅਪੀਲਾਂ 'ਚੋਂ 24,944 ਕਾਨੂੰਨੀ ਪ੍ਰਕਿਰਿਆ ਰਾਹੀਂ ਆਈਆਂ (ਜਿਸ 'ਚ ਅਦਾਲਤੀ ਪ੍ਰਕਿਰਿਆ ਵੀ ਸ਼ਾਮਲ ਹੈ)। ਇਨ੍ਹਾਂ 'ਚੋਂ 1,754 ਐਮਰਜੈਂਸੀ ਅਪੀਲਾਂ ਸਨ। ਫੇਸਬੁੱਕ ਨੇ ਐਮਰਜੈਂਸੀ ਅਪੀਲਾਂ ਦੇ ਮਾਮਲਿਆਂ 'ਚ 49 ਫੀਸਦੀ ਤੇ ਕਾਨੂੰਨੀ ਪ੍ਰਕਿਰਿਆ ਮਾਮਲਿਆਂ 'ਚ 58 ਫੀਸਦੀ 'ਚ ਅਧਿਕਾਰੀਆਂ ਨੂੰ ਡੇਟਾ ਉਪਲਬਧ ਕਰਾਇਆ।

 

Comments

Leave a Reply