Latest News

ਭਾਰਤ ਵਿੱਚ ਲਾਕਡਾਊਨ ਕਰਕੇ ਗਰੀਬੀ ਵਿੱਚ ਫਸ ਸਕਦੇ ਨੇ 40 ਕਰੋੜ ਲੋਕ : ਯੂਐਨ

ਸੰਯੁਕਤ ਰਾਸ਼ਟਰ (ਯੂਐਨ) ਦੇ ਲੇਬਰ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਭਾਰਤ 'ਚ ਗੈਰ ਰਸਮੀ ਖੇਤਰ 'ਚ ਕੰਮ ਕਰਨ ਵਾਲੇ ਕਰੀਬ 40 ਕਰੋੜ ਲੋਕ ਗਰੀਬੀ ਵਿੱਚ ਫਸ ਸਕਦੇ ਹਨ। ਅਨੁਮਾਨ ਹੈ ਕਿ ਇਸ ਸਾਲ ਦੁਨੀਆ ਭਰ ਵਿੱਚ 19.5 ਕਰੋੜ ਲੋਕਾਂ ਦੀ ਨੌਕਰੀ ਖੋਹ ਹੋ ਸਕਦੀ ਹੈ।

ਅੰਤਰਰਾਸ਼ਟਰੀ ਲੇਬਰ ਸੰਗਠਨ (ਆਈਐਲਓ) ਨੇ ਆਪਣੀ ਰਿਪੋਰਟ ਵਿੱਚ ਕੋਰੋਨਾ ਵਾਇਰਸ ਸੰਕਟ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭਿਆਨਕ ਸੰਕਟ ਦੱਸਿਆ ਹੈ।

ਆਈਐਲਓ ਨੇ ਕਿਹਾ ਕਿ ਭਾਰਤ, ਨਾਈਜੀਰੀਆ ਤੇ ਬ੍ਰਾਜ਼ੀਲ ਵਿੱਚ ਲਾਕਡਾਊਨ ਕਰਕੇ ਵੱਡੀ ਗਿਣਤੀ ਵਿੱਚ ਗੈਰ ਰਸਮੀ ਅਰਥ ਵਿਵਸਥਾ ਨਾਲ ਸਬੰਧਤ ਮਜ਼ਦੂਰ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਗੈਰ ਰਸਮੀ ਅਰਥ ਵਿਵਸਥਾ ਵਿੱਚ ਕੰਮ ਕਰਨ ਵਾਲਿਆਂ ਦੀ ਹਿੱਸੇਦਾਰੀ 90 ਫੀਸਦੀ ਹੈ।

ਇਸ ਵਿੱਚੋਂ ਕਰੀਬ 40 ਕਰੋੜ ਮਜ਼ਦੂਰਾਂ ਸਾਹਮਣੇ ਗਰੀਬੀ ਵਿੱਚ ਫਸਣ ਦਾ ਸੰਕਟ ਹੈ। ਭਾਰਤ ਵਿੱਚ ਲਾਕਡਾਊਨ ਕਰਕੇ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਪਿੰਡਾਂ ਵੱਲ ਮੁੜਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

Comments

Leave a Reply