Latest News

ਮਹਿਲਾਵਾਂ ਦੀ ਗਲਤ ਤਸਵੀਰ ਪੇਸ਼ ਕਰਦਾ ਹੈ ਬਾਲੀਵੁੱਡ

ਆਮਿਰ ਖਾਨ ਨੇ ਆਪਣੀ ਇਕ ਦਸਤਾਵੇਜੀ ਫਿਲਮ ਦੇ ਪ੍ਰਚਾਰ ਦੌਰਾਨ ਇਹ ਗੱਲ ਮੰਨੀ ਕਿ ਫਿਲਮ ਇੰਡਸਟਰੀ ਵਿਚ ਔਰਤਾਂ ਨੂੰ ਇਕ ਚੀਜ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਆਮਿਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹ ਵੀ ਅਜਿਹੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।

ਆਮਿਰ ਨੇ ਆਪਣੇ ਸੀਰੀਅਲ 'ਸਤਯਮੇਵ ਜਯਤੇ' ਵਿਚ ਮੁੰਨੀ ਬਦਨਾਮ ਹੁਈ ਅਤੇ ਫੈਵੀਕੋਲ ਜਿਹੇ ਆਈਟਮ ਗੀਤਾਂ 'ਤੇ ਵੀ ਸਵਾਲ ਚੁੱਕਿਆ ਸੀ। ਆਮਿਰ ਨੇ ਕਿਹਾ ਕਿ ਔਰਤਾਂ ਦੀ ਫਿਲਮਾਂ ਵਿਚ ਅਜਿਹੀ ਇਮੇਜ ਪੇਸ਼ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਲੋਕ ਉਨ੍ਹਾਂ ਦੀ ਇੱਜਤ ਕਰਨ।

ਫਿਲਮਾਂ ਦੇ ਪ੍ਰਮੋਸ਼ਨ ਦੌਰਾਨ ਅੱਜਕਲ ਹੀਰੋਈਨਾਂ ਐਕਸਪੋਜ ਕਰਦੀਆਂ ਹਨ। ਫਿਲਮਾਂ ਦਾ ਪ੍ਰਚਾਰ ਵੀ ਇਸ ਗੱਲ 'ਤੇ ਕੀਤਾ ਜਾਂਦਾ ਹੈ ਕਿ ਇਸ ਵਿਚ ਹੀਰੋਈਨ ਨੇ ਕਿੰਨੇ ਨਿਊਡ ਸੀਨ ਦਿੱਤੇ, ਕਿੰਨੇ ਬੈੱਡ ਸੀਨ ਹਨ ਜਾਂ ਕਿੰਨੇ ਕਿਸਿੰਗ ਸੀਨ ਹਨ। ਇੱਥੋਂ ਤੱਕ ਕਿ ਜਾਣਬੁੱਝ ਕੇ ਐਮਐਮਐਸ ਬਣਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਕੰਟ੍ਰੋਵਰਸੀ ਪੈਦਾ ਕਰਕੇ ਫਿਲਮ ਚਰਚਾ ਵਿਚ ਲਿਆਈ ਜਾਂਦੀ ਹੈ। ਫਿਲਮਾਂ ਵਿਚ ਨੰਗਾਪਨ ਖੁੱਲੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਇਸ ਨਾਲ ਔਰਤਾਂ ਦੀ ਇਮੇਜ ਵਿਗੜਦੀ ਹੈ।

Comments

Leave a Reply