Punjab

ਕੁੱਟਮਾਰ ਦੇ ਦੋਸ਼ 'ਚ ਲਾਈਨ ਹਾਜ਼ਰ ਹੋਏ ਪੁਸ਼ਪ ਬਾਲੀ 2 ਮਹੀਨੇ ਬਾਅਦ ਮੁੜ ਬਣੇ ਥਾਣਾ ਕਰਤਾਰਪੁਰ ਦੇ ਐਸਐਚਓ


Updated On: 2020-05-30 13:41:28 ਕੁੱਟਮਾਰ ਦੇ ਦੋਸ਼ 'ਚ ਲਾਈਨ ਹਾਜ਼ਰ ਹੋਏ ਪੁਸ਼ਪ ਬਾਲੀ 2 ਮਹੀਨੇ ਬਾਅਦ ਮੁੜ ਬਣੇ ਥਾਣਾ ਕਰਤਾਰਪੁਰ ਦੇ ਐਸਐਚਓ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੌਰਾਨ ਪੁਲਸ ਵੱਲੋਂ ਲੋਕਾਂ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਵਿੱਚੋਂ ਹੀ ਜਲੰਧਰ ਦੇ ਥਾਣਾ ਕਰਤਾਰਪੁਰ ਦੇ ਉਸ ਸਮੇਂ ਦੇ ਐਸਐਚਓ ਪੁਸ਼ਪ ਬਾਲੀ ਦੀਆਂ ਵੀ ਵੀਡੀਓ ਕਾਫੀ ਚਰਚਾ ਵਿੱਚ ਰਹੀਆਂ ਸਨ।
 
ਇਨ੍ਹਾਂ ਵੀਡੀਓ ਵਿੱਚ ਉਹ ਲੋਕਾਂ 'ਤੇ ਲਾਠੀਚਾਰਜ ਕਰਦੇ ਹੋਏ ਦਿਖਾਈ ਦੇ ਰਹੇ ਸਨ। ਇਸ 'ਤੇ ਕਾਫੀ ਹੰਗਾਮਾ ਹੋਇਆ ਸੀ। ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ, ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਦੇ ਆਦੇਸ਼ 'ਤੇ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।
 
2 ਮਹੀਨੇ ਬਾਅਦ ਹੀ ਬਾਲੀ ਨੂੰ ਮੁੜ ਉਸੇ ਕਰਤਾਰਪੁਰ ਥਾਣੇ ਦਾ ਐਸਐਚਓ ਤੈਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ 28 ਮਾਰਚ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ ਤੇ 2 ਮਹੀਨੇ ਬਾਅਦ 28 ਮਈ ਨੂੰ ਉਨ੍ਹਾਂ ਨੇ ਮੁੜ ਥਾਣਾ ਕਰਤਾਰਪੁਰ ਦੇ ਐਸਐਚਓ ਵੱਜੋਂ ਚਾਰਜ ਸੰਭਾਲ ਲਿਆ। ਚਾਰਜ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

Comments

Leave a Reply


Advertisement