Punjab

ਬਾਦਲ ਦੇ ਮੈਡੀਕਲ ਬਿੱਲਾਂ ਨੂੰ ਪ੍ਰਵਾਨਗੀ, ਵਿਦੇਸ਼ੀ ਇਲਾਜ 'ਤੇ 1 ਕਰੋੜ ਦਾ ਖਰਚਾ ਹੋਇਆ ਸੀ : ਰਿਪੋਰਟ


Updated On: 2020-07-03 07:38:44 ਬਾਦਲ ਦੇ ਮੈਡੀਕਲ ਬਿੱਲਾਂ ਨੂੰ ਪ੍ਰਵਾਨਗੀ, ਵਿਦੇਸ਼ੀ ਇਲਾਜ 'ਤੇ 1 ਕਰੋੜ ਦਾ ਖਰਚਾ ਹੋਇਆ ਸੀ : ਰਿਪੋਰਟ

ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਵਿਦੇਸ਼ੀ ਇਲਾਜ 'ਤੇ ਹੋਏ ਖਰਚ ਸਬੰਧੀ ਮੈਡੀਕਲ ਬਿੱਲਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧ 'ਚ ਪੰਜਾਬੀ ਟ੍ਰਿਬਿਊਨ ਦੀ ਇੱਕ ਖਬਰ ਮੁਤਾਬਕ 2 ਦਿਨ ਪਹਿਲਾਂ ਇਨ੍ਹਾਂ ਬਿੱਲਾਂ ਨੂੰ ਸਿਹਤ ਵਿਭਾਗ ਦੀ ਮੈਡੀਕਲ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਇਹ ਬਿੱਲ ਅਦਾਇਗੀ ਲਈ ਵਿੱਤ ਵਿਭਾਗ ਕੋਲ ਜਾਣਗੇ।

ਖਬਰ ਮੁਤਾਬਕ ਸੂਬੇ ਦੇ ਸਿਹਤ ਵਿਭਾਗ ਨੇ ਪਰਕਾਸ਼ ਸਿੰਘ ਬਾਦਲ ਦੇ ਬਕਾਇਆ ਪਏ 18.25 ਲੱਖ ਰੁਪਏ ਦੇ ਬਿੱਲਾਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਪਰਕਾਸ਼ ਸਿੰਘ ਬਾਦਲ ਦੇ 80 ਲੱਖ ਰੁਪਏ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਪਰਕਾਸ਼ ਸਿੰਘ ਬਾਦਲ 8 ਫਰਵਰੀ ਤੋਂ 20 ਫਰਵਰੀ 2017 ਤੱਕ ਅਮਰੀਕਾ ਵਿੱਚ ਆਪਣੇ ਇਲਾਜ ਲਈ ਗਏ ਸਨ। ਖਬਰ ਮੁਤਾਬਕ ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਅਮਰੀਕਾ ਦੇ ਓਹਾਇਓ ਦੇ ਕਲੀਵਲੈਂਡ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਉਨ੍ਹਾਂ ਦੇ ਵਿਦੇਸ਼ੀ ਇਲਾਜ ਦਾ ਕੁੱਲ ਮੈਡੀਕਲ ਬਿੱਲ ਕਰੀਬ ਇੱਕ ਕਰੋੜ ਰੁਪਏ ਬਣਿਆ ਸੀ, ਜਿਸ ਵਿੱਚੋਂ 80 ਲੱਖ ਦੀ ਅਦਾਇਗੀ ਪਹਿਲਾਂ ਹੀ ਹੋ ਚੁੱਕੀ ਸੀ।

Comments

Leave a Reply


Advertisement