ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਦੌਰਾਨ ਸਿਹਤ ਵਿਗੜੀ, ਬਸਪਾ ਆਗੂ ਛਾਛੀਆ ਦੀ ਮੌਤ
Updated On: 2021-01-11 04:18:43
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਕਈ ਕਿਸਾਨਾਂ-ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦੁੱਖਦਾਇਕ ਘਟਨਾਵਾਂ ’ਚ ਬਸਪਾ ਆਗੂ ਮੋਤੀ ਲਾਲ ਛਾਛੀਆ ਦਾ ਨਾਂ ਵੀ ਜੁੜ ਗਿਆ।
ਮੋਤੀ ਲਾਲ ਛਾਛੀਆ ਨਵੇਂ ਸਾਲ ਦੇ ਮੌਕੇ ’ਤੇ ਦਿੱਲੀ ਵਿਖੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਪਹੁੰਚੇ ਸਨ। ਇੱਥੇ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਪਟਿਆਲਾ ਵਿਖੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ, ਜਿੱਥੇ ਅੱਜ 11 ਜਨਵਰੀ ਨੂੰ ਸਵੇਰੇ ਕਰੀਬ 10 ਉਨ੍ਹਾਂ ਦਾ ਦੇਹਾਂਤ ਹੋ ਗਿਆ।
ਮੋਤੀ ਲਾਲ ਛਾਛੀਆ ਲੰਮੇ ਸਮੇਂ ਤੋਂ ਬਸਪਾ ਨਾਲ ਜੁੜੇ ਹੋਏ ਸਨ। ਉਹ ਨਗਰ ਕੌਂਸਲ ਖਨੌਰੀ ਦੇ ਸਾਬਕਾ ਪ੍ਰਧਾਨ ਸਨ।
Leave a Reply