Punjab

ਬਸਪਾ ਨੇ ਪੰਜਾਬ ਭਰ ’ਚ ਕੀਤਾ ਸੀ ਅੰਦੋਲਨ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ


Updated On: 2021-01-17 14:00:21 ਬਸਪਾ ਨੇ ਪੰਜਾਬ ਭਰ ’ਚ ਕੀਤਾ ਸੀ ਅੰਦੋਲਨ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਬਹੁਜਨ ਸਮਾਜ ਪਾਰਟੀ ਵੱਲੋਂ ਸੂਬੇ ਭਰ ’ਚ ਕੀਤੇ ਗਏ ਅੰਦੋਲਨ ਤੇ ਵਿਦਿਆਰਥੀਆਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿੱਖਿਆ ਸੰਸਥਾਨਾਂ ਨੂੰ ਵਿਦਿਆਰਥੀਆਂ ਦੀਆਂ ਰੋਕੀਆਂ ਗਈਆਂ ਡਿਗਰੀਆਂ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਸੂਬੇ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੜ੍ਹਾਈ ਪੂਰੀ ਕਰ ਚੁੱਕੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਸਿੱਖਿਆ ਸੰਸਥਾਨਾਂ ਵੱਲੋਂ ਰੋਕੀਆਂ ਗਈਆਂ ਸਨ।

ਸਿੱਖਿਆ ਸੰਸਥਾਨਾਂ ਨੇ ਸਰਕਾਰ ਵੱਲੋਂ ਸਕੀਮ ਤਹਿਤ ਫੰਡ ਨਾ ਮਿਲਣ ਦੀ ਗੱਲ ਕਹਿ ਕੇ ਇਹ ਡਿਗਰੀਆਂ-ਸਰਟੀਫਿਕੇਟ ਰੋਕ ਕੇ ਰੱਖੇ ਸਨ, ਜਿਸ ਕਰਕੇ ਵਿਦਿਆਰਥੀ ਦਾ ਭਵਿੱਖ ਬਰਬਾਦ ਹੋ ਰਿਹਾ ਸੀ। ਬਸਪਾ ਤੇ ਵਿਦਿਆਰਥੀਆਂ ਵੱਲੋਂ ਇਸ ਮੁੱਦੇ ’ਤੇ ਸਰਕਾਰ ਤੇ ਨਿੱਜੀ ਸਿੱਖਿਆ ਸੰਸਥਾਨਾਂ ਖਿਲਾਫ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। 

ਇਸ ਸੰਘਰਸ਼ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਿੱਖਿਆ ਸੰਸਥਾਨਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਇਹ ਡਿਗਰੀਆਂ-ਸਰਟੀਫਿਕੇਟ ਵਿਦਿਆਰਥੀਆਂ ਨੂੰ ਦੇਣ ਲਈ ਕਹਿ ਦਿੱਤਾ ਹੈ।

ਇਸ ਸਬੰਧ ’ਚ ਗੱਲਬਾਤ ਕਰਦੇ ਹੋਏ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ’ਚ ਨਿੱਜੀ ਦੇ ਨਾਲ-ਨਾਲ ਸਰਕਾਰੀ ਅਦਾਰਿਆਂ ਨੇ ਵੀ ਲੰਮੇ ਸਮੇਂ ਤੋਂ ਡਿਗਰੀਆਂ ਰੋਕੀਆਂ ਹੋਈਆਂ ਸਨ, ਪਰ ਕਾਂਗਰਸ ਸਰਕਾਰ ਵਿਦਿਆਰਥੀਆਂ ਦੀ ਇਸ ਬਰਬਾਦੀ ’ਤੇ ਬਿਲਕੁੱਲ ਚੁੱਪ ਸੀ।

ਇਸ ਕਰਕੇ ਇਸ ਮੁੱਦੇ ’ਤੇ ਬਹੁਜਨ ਸਮਾਜ ਪਾਰਟੀ ਨੇ ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ’ਚ ਸੂਬੇ ਭਰ ’ਚ ਡਿਗਰੀਆਂ ਜਾਰੀ ਕਰਾਉਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਾਉਣ ਤੇ ਵਿੱਦਿਆ ਸਾਰੇ ਵਰਗਾਂ ਦੀ ਪਹੁੰਚ ’ਚ ਕਰਨ ਦੇ ਮੁੱਦੇ ਨੂੰ ਲੈ ਕੇ ਰੈਲੀਆਂ ਕੀਤੀਆਂ ਅਤੇ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤੇ। ਅਖੀਰ ’ਚ ਸਰਕਾਰ ਨੂੰ ਆਪਣੀ ਦਲਿਤ-ਪੱਛੜਾ ਵਰਗ ਵਿਰੋਧੀ ਨੀਤੀ ਛੱਡ ਕੇ ਕਾਲਜਾਂ ਨੂੰ ਡਿਗਰੀਆਂ ਦੇਣ ਦੇ ਹੁਕਮ ਜਾਰੀ ਕਰਨੇ ਪਏ।

ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਹਮੇਸ਼ਾ ਹੀ ਦਲਿਤ, ਪੱਛੜੇ ਵਰਗਾਂ, ਕਿਸਾਨਾਂ ਤੇ ਸ਼ਹਿਰੀ ਵਰਗ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ ਇੱਕ ਬੇਹਤਰ ਜ਼ਿੰਦਗੀ ਦੇਣ ਲਈ ਸੰਘਰਸ਼ਸ਼ੀਲ ਹੈ।

Comments

Leave a Reply


Advertisement