Punjab

ਜਲੰਧਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 124 'ਤੇ ਪਹੁੰਚੀ


Updated On: 2020-05-03 13:52:47 ਜਲੰਧਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 124 'ਤੇ ਪਹੁੰਚੀ

ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਸਭ ਤੋਂ ਅੱਗੇ ਚੱਲ ਰਿਹਾ ਹੈ। ਉਸ ਤੋਂ ਬਾਅਦ ਦੂਜੇ ਨੰਬਰ \'ਤੇ ਜਲੰਧਰ ਤੇ ਤੀਜੇ ਨੰਬਰ \'ਤੇ ਲੁਧਿਆਣਾ ਆਉਂਦਾ ਹੈ। ਖਬਰਾਂ ਮੁਤਾਬਕ ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 124 \'ਤੇ ਪਹੁੰਚ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜਲੰਧਰ ਦੇ ਗੀਤਾ ਮੰਦਰ ਮਾਡਲ ਟਾਊਨ ਦੇ ਬਾਹਰ ਬੈਠਣ ਵਾਲੀ ਭਿਖਾਰਨ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਸ ਤੋਂ ਬਾਅਦ ਮੰਦਰ ਦੇ ਪੁਜਾਰੀ ਦੀ ਕੋਰੋਨਾ ਟੈਸਟ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਜਲੰਧਰ \'ਚ ਜ਼ਿਆਦਾਤਰ ਮਾਮਲੇ ਸ਼ਹਿਰੀ ਖੇਤਰ ਵਿੱਚੋਂ ਆਏ ਹਨ। ਪੇਂਡੂ ਖੇਤਰਾਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਸ਼ਹਿਰੀ ਖੇਤਰ ਦੇ ਮੁਕਾਬਲੇ ਕਾਫੀ ਘੱਟ ਹੈ।

Comments

Leave a Reply


Advertisement