Overseas

ਚੀਨ 'ਚ 44 ਫੀਸਦੀ ਲੋਕਾਂ ਨੂੰ ਲੱਛਣ ਨਹੀਂ ਦਿਖਣ ਵਾਲੇ ਲੋਕਾਂ ਤੋਂ ਹੋਇਆ ਕੋਰੋਨਾ


Updated On: 2020-04-17 09:39:08 ਚੀਨ 'ਚ 44 ਫੀਸਦੀ ਲੋਕਾਂ ਨੂੰ ਲੱਛਣ ਨਹੀਂ ਦਿਖਣ ਵਾਲੇ ਲੋਕਾਂ ਤੋਂ ਹੋਇਆ ਕੋਰੋਨਾ

ਇੱਕ ਪਤ੍ਰਿਕਾ 'ਚ ਛਪੀ ਸੋਧ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ 'ਚੋਂ 44 ਫੀਸਦੀ ਨੂੰ ਅਜਿਹੇ ਲੋਕਾਂ ਤੋਂ ਇਹ ਬਿਮਾਰੀ ਮਿਲੀ, ਜਿਨ੍ਹਾਂ 'ਚ ਇਸ ਬਿਮਾਰੀ ਦੇ ਕੋਈ ਵੀ ਲੱਛਣ ਨਹੀਂ ਸਨ।

'ਇੰਡੀਅਨ ਐਕਸਪ੍ਰੈੱਸ' ਦੀ ਰਿਪੋਰਟ ਮੁਤਾਬਕ ਇਹ ਸੋਧ ਰਿਪੋਰਟ 'ਨੇਚਰ ਮੈਡੀਸਿਨ' ਪੱਤ੍ਰਿਕਾ 'ਚ 15 ਅਪ੍ਰੈਲ ਨੂੰ ਛਪੀ ਸੀ। ਦੇਸ਼ ਦੇ ਗੁਵਾਂਗਝੂ ਹਸਪਤਾਲ 'ਚ ਭਰਤੀ ਕੋਰੋਨਾ ਦੇ 94 ਮਰੀਜ਼ਾਂ 'ਤੇ ਇਹ ਸੋਧ ਕੀਤੀ ਗਈ ਸੀ।

ਇਸ ਸੋਧ 'ਚ ਕਿਹਾ ਗਿਆ, ''ਸਾਨੂੰ ਇਹ ਪਤਾ ਲੱਗਾ ਹੈ ਕਿ ਲੱਛਣਾਂ ਦੀ ਸ਼ੁਰੂਆਤ 'ਚ ਹੀ ਗਲ੍ਹ 'ਚ ਵਾਇਰਸ ਦਾ ਸੰਕ੍ਰਮਣ ਕਾਫੀ ਹੁੰਦਾ ਹੈ। ਸਾਡਾ ਅਨੁਮਾਨ ਹੈ ਕਿ ਅਜਿਹੇ 44 ਫੀਸਦੀ ਸੈਕੰਡਰੀ ਮਾਮਲਿਆਂ 'ਚ ਸੰਕ੍ਰਮਣ ਇਸੇ ਦੌਰਾਨ ਹੁੰਦਾ ਹੈ। ਜੇਕਰ ਕੋਰੋਨਾ ਵਾਇਰਸ ਦੇ ਲੱਛਣ ਕਿਸੇ ਮਰੀਜ਼ 'ਚ ਦੇਖਣ ਤੋਂ ਬਾਅਦ ਕੰਟਰੋਲ ਉਆਪ ਕੀਤੇ ਜਾਣ ਤਾਂ ਇਸ ਬਿਮਾਰੀ ਨੂੰ ਕਾਫੀ ਹੱਦ ਤੱਕ ਫੈਲਣ ਤੋਂ ਰੋਕਿਆ ਜਾ ਸਕਦਾ ਹੈ।''

ਸਿੰਗਾਪੁਰ (48 ਫੀਸਦੀ) ਅਤੇ ਤਿਆਨਜਿਨ (62 ਫੀਸਦੀ) 'ਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ ਵਾਇਰਸ ਫੈਲਣ ਦਾ ਅਨੁਮਾਨ ਲਗਾਇਆ ਗਿਆ ਸੀ। ਲੱਛਣਾਂ ਦੀ ਸ਼ੁਰੂਆਤ 'ਚ ਆਈਸੋਲੇਸ਼ਨ ਦੇ ਬਹੁਤ ਮਾਮਲੇ ਸਨ। ਇਸ ਲਈ ਸੰਕ੍ਰਮਣ ਦੇ ਫੈਲਣ ਦੇ ਮਾਮਲੇ ਬਹੁਤ ਸੀਮਤ ਹੋ ਗਏ ਸਨ।

Comments

Leave a Reply


Advertisement