ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਨੇ ਮਨਾਇਆ ਬਾਬਾ ਸਾਹਿਬ ਅੰਬੇਡਕਰ ਦਾ ਜਨਮਦਿਵਸ
Updated On: 2021-04-20 05:58:21
ਵਿਸ਼ਵ ਰਤਨ, ਸ਼ੋਸ਼ਿਤ ਸਮਾਜ ਦੇ ਮਸੀਹਾ, ਨਾਰੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਵਸ ਦੇ ਸਬੰਧ ’ਚ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਸਮਾਗਮ ਹੋਏ। ਇਸੇ ਲੜੀ ਤਹਿਤ ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮਦਿਵਸ ਕੁਵੈਤ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ਰਾਜ ਲਿਆਉਣ ਦਾ ਸੰਦੇਸ਼ ਦਿੱਤਾ ਗਿਆ।
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਗਵੀਰ ਸਿੰਘ ਦਿਹਾਣਾ ਨੇ ਦੱਸਿਆ ਕਿ ਬਹੁਜਨ ਸਮਾਜ ਦੀ ਇੱਕਜੁਟਤਾ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਸਭਾ ਵਲੋਂ ਕੁਵੈਤ ਦੀਆਂ ਵੱਖ-ਵੱਖ ਸਭਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਗਿਆ, ਜਿਨ੍ਹਾਂ ’ਚ ਸ੍ਰੀ ਗਰੂ ਰਵਿਦਾਸ ਵੈਲਫੇਅਰ ਸੁਸਾਇਟੀ ਕੁਵੈਤ, ਬਾਬਾ ਫਤਿਹ ਸਿੰਘ ਕਲੱਬ, ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕੀ ਸਭਾ ਕੁਵੈਤ, ਪੰਜਾਬ ਹਵੇਲੀ ਸ਼ਾਮਲ ਸਨ। ਇਸ ਪੂਰੇ ਪ੍ਰੋਗਰਾਮ ਨੂੰ ਹਰ ਪੱਖ ਤੋਂ ਸਫਲ ਬਣਾਉਣ ਲਈ ਉਨ੍ਹਾਂ ਨੇ ਸਮਾਗਮ ਦੀ ਰਹਿਨੁਮਾਈ ਕਰਨ ਵਾਲੇ ਸੁਰਜੀਤ ਕੁਮਾਰ (ਪੰਜਾਬ ਸਟੀਲ ਕੰਪਨੀ ਦੇ ਸਰਪ੍ਰਸਤ) ਦਾ ਧੰਨਵਾਦ ਕੀਤਾ।
ਜਗਵੀਰ ਸਿੰਘ ਦਿਹਾਣਾ ਨੇ ਕੁਵੈਤ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਰੇ ਹੀ ਸੂਝਵਾਨ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਮੁੱਚੇ ਬਹੁਜਨ ਸਮਾਜ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰਨਾ ਤੇ ਉਸਨੂੰ ਅੰਬੇਡਕਰੀ ਵਿਚਾਰਧਾਰਾ ਨਾਲ ਲੈਸ ਕਰਨਾ ਸੀ। ਸ੍ਰੀ ਦਿਹਾਣਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬੀਐਸਪੀ) ਨੂੰ ਆਉਣ ਵਾਲੇ ਸਾਲ 2022 ’ਚ ਪੰਜਾਬ ਦੀ ਸੱਤਾ ’ਤੇ ਬਿਠਾਉਣਾ ਉਨ੍ਹਾਂ ਦਾ ਟੀਚਾ ਹੈ।
Leave a Reply