India

ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਸ਼ਰਾਬ ਠੇਕੇ ਬੰਦ ਕਰਾਉਣ ਸੁਪਰੀਮ ਕੋਰਟ ਪਹੁੰਚਣ ਵਾਲਿਆਂ ਨੂੰ ਜੁਰਮਾਨਾ


Updated On: 2020-05-15 15:39:09 ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਸ਼ਰਾਬ ਠੇਕੇ ਬੰਦ ਕਰਾਉਣ ਸੁਪਰੀਮ ਕੋਰਟ ਪਹੁੰਚਣ ਵਾਲਿਆਂ ਨੂੰ ਜੁਰਮਾਨਾ

ਕੋਰੋਨਾ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸ਼ਰਾਬ ਠੇਕੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚਣ ਵਾਲਿਆਂ ਨੂੰ ਕੋਰਟ ਨੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਖਬਰਾਂ ਮੁਤਾਬਕ ਪ੍ਰਕਾਸ਼ ਕੁਮਾਰ ਤੇ ਗੌਤਮ ਸਿੰਘ ਨੇ ਸੁਪਰੀਮ ਕੋਰਟ ਵਿੱਚ ਅਲੱਗ-ਅਲੱਗ ਪਟੀਸ਼ਨਾਂ ਦਾਖਲ ਕੀਤੀਆਂ ਸਨ। ਇਨ੍ਹਾਂ 'ਚ ਉਨ੍ਹਾਂ ਨੇ ਕੋਰੋਨਾ ਸੰਕਟ ਦੌਰਾਨ ਸ਼ਰਾਬ ਠੇਕਿਆਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਚੁੱਕਦੇ ਹੋਏ ਠੇਕੇ ਬੰਦ ਕਰਨ ਦੀ ਮੰਗ ਕੀਤੀ ਸੀ।

ਇਨ੍ਹਾਂ ਮਾਮਲਿਆਂ 'ਤੇ 15 ਮਈ ਨੂੰ ਸੁਣਵਾਈ ਕਰਦੇ ਹੋਏ ਜੱਜ ਐਲ ਨਾਗੇਸ਼ਵਰ ਰਾਓ, ਸੰਜੇ ਕਿਸ਼ਨ ਕੌਲ ਤੇ ਬੀਆਰ ਗਵਈ ਦੀ ਬੈਂਚ ਨੇ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਈ ਪਟੀਸ਼ਨਾਂ ਸਿਰਫ ਪ੍ਰਚਾਰ ਲਈ ਦਾਖਲ ਕੀਤੀਆਂ ਜਾ ਰਹੀਆਂ ਹਨ।

ਜੱਜ ਰਾਓ ਨੇ ਪਟੀਸ਼ਨ 'ਤੇ ਸੁਣਵਾਈ ਦੌਰਾਨ ਕਿਹਾ, ''ਸਾਡੇ ਕੋਲ ਇਸ ਤਰ੍ਹਾਂ ਦੀਆਂ ਕਈ ਪਟੀਸ਼ਨਾਂ ਹਨ। ਇਹ ਸਾਰੀਆਂ ਪ੍ਰਚਾਰ ਹਾਸਲ ਕਰਨ ਲਈ ਹਨ। ਅਸੀਂ ਜੁਰਮਾਨਾ ਲਗਾਵਾਂਗੇ।'' ਇਸ ਤੋਂ ਬਾਅਦ ਬੈਂਚ ਨੇ ਪ੍ਰਕਾਸ਼ ਕੁਮਾਰ ਤੇ ਗੌਤਮ ਸਿੰਘ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਤੇ ਪਟੀਸ਼ਨਾਂ ਰੱਦ ਕਰ ਦਿੱਤੀਆਂ।

Comments

Leave a Reply


Advertisement