India

ਸੁਪਰੀਮ ਕੋਰਟ 'ਚ ਪਟੀਸ਼ਨ, ਇੰਡੀਆ ਦੀ ਜਗ੍ਹਾ ਦੇਸ਼ ਨੂੰ ਭਾਰਤ ਜਾਂ ਹਿੰਦੂਸਤਾਨ ਕਿਹਾ ਜਾਵੇ


Updated On: 2020-05-29 14:12:36 ਸੁਪਰੀਮ ਕੋਰਟ 'ਚ ਪਟੀਸ਼ਨ, ਇੰਡੀਆ ਦੀ ਜਗ੍ਹਾ ਦੇਸ਼ ਨੂੰ ਭਾਰਤ ਜਾਂ ਹਿੰਦੂਸਤਾਨ ਕਿਹਾ ਜਾਵੇ

ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਦੇਸ਼ ਨੂੰ ਇੰਡੀਆ ਦੀ ਜਗ੍ਹਾ ਭਾਰਤ ਜਾਂ ਹਿੰਦੂਸਤਾਨ ਦੇ ਨਾਂ ਨਾਲ ਸੰਬੋਧਨ ਕੀਤਾ ਜਾਵੇ। ਇਸਦੇ ਲਈ ਸਰਕਾਰ ਨੂੰ ਸੰਵਿਧਾਨ ਵਿੱਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਜਾਵੇ।

ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣ 2 ਜੂਨ ਨੂੰ ਇਸ 'ਤੇ ਸੁਣਵਾਈ ਹੋਵੇਗੀ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਜਾਂ ਹਿੰਦੂਸਤਾਨ ਸ਼ਬਦ ਰਾਸ਼ਟਰੀਅਤਾ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ।

ਇਸ ਪਟੀਸ਼ਨ 'ਤੇ 29 ਮਈ ਨੂੰ ਚੀਫ ਜਸਟਿਸ ਐਸਏ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਸੁਣਵਾਈ ਹੋਣੀ ਸੀ, ਪਰ ਇਸਨੂੰ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਨੋਟਿਸ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਹੁਣ 2 ਜੂਨ ਨੂੰ ਚੀਫ ਜਸਟਿਸ ਐਸਏ ਬੋਬੜੀ ਦੀ ਪ੍ਰਧਾਨਗੀ ਵਾਲੀ ਬੈਂਚ ਕਰੇਗੀ।

ਪਟੀਸ਼ਨ ਵਿੱਚ ਸਰਕਾਰ ਨੂੰ ਸੰਵਿਧਾਨ ਦੇ ਅਨੁਛੇਦ 1 ਵਿੱਚ ਸੋਧ ਲਈ ਯੋਗ ਕਦਮ ਚੁੱਕਦੇ ਹੋਏ ਇੰਡੀਆ ਸ਼ਬਦ ਨੂੰ ਹਟਾ ਕੇ ਦੇਸ਼ ਨੂੰ ਭਾਰਤ ਜਾਂ ਹਿੰਦੂਸਤਾਨ ਕਹਿਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ।

Comments

Leave a Reply


Advertisement