India

ਦਿੱਲੀ ਵਿੱਚ ਸ਼ਰਾਬ ਠੇਕਿਆਂ ਬਾਹਰ ਲੱਗੀ ਭੀੜ, ਪੁਲਸ ਨੇ ਚਲਾਈਆਂ ਡਾਂਗਾਂ


Updated On: 2020-05-04 07:09:00 ਦਿੱਲੀ ਵਿੱਚ ਸ਼ਰਾਬ ਠੇਕਿਆਂ ਬਾਹਰ ਲੱਗੀ ਭੀੜ, ਪੁਲਸ ਨੇ ਚਲਾਈਆਂ ਡਾਂਗਾਂ

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸ਼ਰਾਬ ਠੇਕੇ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਸੋਮਵਾਰ ਨੂੰ ਜਦੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸ਼ਰਾਬ ਠੇਕੇ ਖੋਲੇ ਗਏ ਤਾਂ ਉਨ੍ਹਾਂ ਸਾਹਮਣੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ।

ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ 'ਚ ਸ਼ਰਾਬ ਠੇਕੇ ਖੋਲੇ ਜਾਣ ਦੌਰਾਨ ਮਾਹੌਲ ਕਾਫੀ ਖਰਾਬ ਨਜ਼ਰ ਆਇਆ। ਇੱਥੇ ਦੇ ਸ਼ਰਾਬ ਠੇਕਿਆਂ ਬਾਹਰ ਸੋਸ਼ਲ ਡਿਸਟੈਂਸ ਦੀ ਪਾਲਣਾ ਹੁੰਦੀ ਦਿਖਾਈ ਨਹੀਂ ਦਿੱਤੀ।

ਕਈ ਜਗ੍ਹਾ ਤਾਂ ਸ਼ਰਾਬ ਠੇਕਿਆਂ ਬਾਹਰ ਲੋਕਾਂ ਦੀ ਭਾਰੀ ਭੀੜ ਨੂੰ ਸੰਭਾਲਣ ਲਈ ਪੁਲਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਇਸ ਵਿਚਕਾਰ ਵਧਦੀ ਭੀੜ ਤੋਂ ਬਾਅਦ ਦਿੱਲੀ ਪੁਲਸ ਨੇ ਕਈ ਸ਼ਰਾਬ ਠੇਕਿਆਂ ਨੂੰ ਬੰਦ ਵੀ ਕਰਵਾ ਦਿੱਤਾ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੇ ਤੀਜੇ ਦੌਰ ਦੀ ਸ਼ੁਰੂਆਤ ਹੁੰਦੇ ਹੀ ਦੇਸ਼ ਭਰ 'ਚ ਸ਼ਰਾਬ ਠੇਕੇ ਖੋਲ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸ਼ਰਾਬ ਠੇਕੇ ਖੋਲੇ ਜਾ ਸਕਦੇ ਹਨ।

Comments

Leave a Reply


Advertisement