India

ਖੇਤੀ ਕਾਨੂੰਨ : 26 ਨੂੰ 100 ਕਿਲੋਮੀਟਰ ਟ੍ਰੈਕਟਰ ਰੈਲੀ ਕੱਢਣ ਦੀ ਤਿਆਰੀ


Updated On: 2021-01-23 12:12:57 ਖੇਤੀ ਕਾਨੂੰਨ : 26 ਨੂੰ 100 ਕਿਲੋਮੀਟਰ ਟ੍ਰੈਕਟਰ ਰੈਲੀ ਕੱਢਣ ਦੀ ਤਿਆਰੀ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਇਸੇ ਦੇ ਸਬੰਧ ਵਿੱਚ ਕਿਸਾਨਾਂ ਨੇ ਅੱਜ ਦਿੱਲੀ ਤੇ ਐਨਸੀਆਰ ਪੁਲਸ ਦੇ ਨਾਲ ਮੀਟਿੰਗ ਕੀਤੀ। ਖਬਰਾਂ ਮੁਤਾਬਕ ਮੀਟਿੰਗ ਵਿੱਚ ਪੁਲਸ ਨੇ ਗਣਤੰਤਰ ਦਿਵਸ ’ਤੇ ਕਿਸਾਨਾਂ ਦੇ ਟ੍ਰੈਕਟਰ ਰੈਲੀ ਕੱਢਣ ਦੀ ਗੱਲ ਮੰਨ ਲਈ। 

ਇਸ ਸਬੰਧੀ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਪੁਲਸ ਟ੍ਰੈਕਟਰ ਰੈਲੀ ਨੂੰ ਨਹੀਂ ਰੋਕੇਗੀ। ਇਹ ਟ੍ਰੈਕਟਰ ਰੈਲੀਆਂ ਅਲੱਗ-ਅਲੱਗ 5 ਰੂਟਾਂ ਤੋਂ ਕੱਢੀਆਂ ਜਾਣਗੀਆਂ। ਟ੍ਰੈਕਟਰ ਰੈਲੀ ਕਰੀਬ 100 ਕਿਲੋਮੀਟਰ ਚੱਲੇਗੀ। ਇਸ ਰੈਲੀ ਵਿੱਚ ਜਿੰਨਾ ਸਮਾਂ ਲੱਗੇਗਾ, ਉਹ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਹ ਰੈਲੀ ਇਤਿਹਾਸਕ ਹੋਵੇਗੀ, ਜਿਸਨੂੰ ਦੁਨੀਆ ਦੇਖੇਗੀ।

Comments

Leave a Reply


Advertisement