India

ਲੇਬਰ ਸਪੈਸ਼ਲ ਟ੍ਰੇਨਾਂ 'ਚ 80 ਲੋਕਾਂ ਦੀ ਮੌਤ ਹੋਈ : ਆਰਪੀਐਫ


Updated On: 2020-05-31 15:11:38 ਲੇਬਰ ਸਪੈਸ਼ਲ ਟ੍ਰੇਨਾਂ 'ਚ 80 ਲੋਕਾਂ ਦੀ ਮੌਤ ਹੋਈ : ਆਰਪੀਐਫ

ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ ਰਹੀ। ਦੂਜੇ ਸੂਬਿਆਂ 'ਚ ਫਸੇ ਇਹ ਮਜ਼ਦੂਰ ਟ੍ਰਾਂਸਪੋਰਟ ਦਾ ਸਾਧਨ ਨਾ ਹੋਣ ਕਰਕੇ ਸੈਂਕੜੇ ਕਿਲੋਮੀਟਰ ਪੈਦਲ ਚੱਲਦੇ ਹੋਏ ਨਜ਼ਰ ਆਏ। ਕਾਫੀ ਦਿਨਾਂ ਬਾਅਦ ਜਾ ਕੇ ਜਦੋਂ ਲੇਬਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਤਾਂ ਉਦੋਂ ਵੀ ਇਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਈ ਟ੍ਰੇਨਾਂ ਦੇ ਆਪਣੇ ਰਾਹ ਤੋਂ ਭਟਕ ਜਾਣ ਤੇ ਮਜ਼ਦੂਰਾਂ ਦੇ ਕਈ-ਕਈ ਘੰਟੇ ਇਨ੍ਹਾਂ 'ਚ ਭੁੱਖੇ-ਪਿਆਸੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ।

ਇਸੇ ਸਬੰਧ 'ਚ ਆਰਪੀਐਫ ਦੇ ਅੰਕੜੇ ਚਿੰਤਾ ਵਧਾਉਣ ਵਾਲੇ ਹਨ। ਹਿੰਦੂਸਤਾਨ ਟਾਈਮਸ ਦੀ ਇੱਕ ਰਿਪੋਰਟ ਮੁਤਾਬਕ ਰੇਲਵੇ ਸੁਰੱਖਿਆ ਫੋਰਸ (ਆਰਪੀਐਫ) ਦੇ ਅੰਕੜੇ ਕਹਿੰਦੇ ਹਨ ਕਿ ਲੇਬਰ ਸਪੈਸ਼ਲ ਟ੍ਰੇਨਾਂ 'ਚ ਕਰੀਬ 80 ਲੋਕਾਂ ਦੀ ਮੌਤ 9 ਮਈ ਤੋਂ 27 ਮਈ ਵਿਚਕਾਰ ਹੋਈ ਹੈ।

ਆਰਪੀਐਫ ਦੇ ਅੰਕੜਿਆਂ ਮੁਤਾਬਕ 1 ਮਈ (ਜਦੋਂ ਟ੍ਰੇਨ ਸੇਵਾ ਪਹਿਲੀ ਵਾਰ ਸ਼ੁਰੂ ਕੀਤੀ ਗਈ ਸੀ) ਤੋਂ 27 ਮਈ ਵਿਚਕਾਰ ਵੱਖ-ਵੱਖ ਸੂਬਿਆਂ 'ਚ ਘੱਟ ਤੋਂ ਘੱਟ 3,840 ਟ੍ਰੇਨਾਂ ਚਲਾਈਆਂ ਗਈਆਂ। ਵੱਖ-ਵੱਖ ਸ਼ਹਿਰਾਂ 'ਚ ਫਸੇ 50 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਇਨ੍ਹਾਂ ਟ੍ਰੇਨਾਂ ਰਾਹੀਂ ਇਨ੍ਹਾਂ ਦੇ ਸੂਬਿਆਂ ਵੱਲ ਭੇਜਿਆ ਗਿਆ।

ਇਨ੍ਹਾਂ ਟ੍ਰੇਨਾਂ 'ਚ 4 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਮੁਸਾਫਰਾਂ ਦੀ ਮੌਤ ਹੋਈ। ਇਸ ਸੂਚੀ 'ਚ ਕੁਝ ਮਾਮਲਿਆਂ 'ਚ ਮਰੀਜ਼ਾਂ ਤੇ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Comments

Leave a Reply


Advertisement